Sunday, August 16, 2009

when borders come between hearts

by Sukhdeep Gill

ਜਦ ਮੈਂ ਸਰਹੱਦ ਦੇ ਉਸ ਪਾਸੇ,
ਜਾਂ ਇਸ ਪਾਸੇ,
ਚਲੋ ਜਿਸ ਪਾਸੇ ਵੀ,
ਹਾਂ ਪਰ,
ਜਦ ਵੀ ਦੇਖਦਾ ਹਾਂ,
ਤਾਂ ਮੈਨੂੰ ਇੱਕ,
ਖਿੱਚ ਜਿਹੀ ਨਜਰੀ ਪੈਦੀਂ ਹੈਂ !
ਇੱਕ ਖਿੱਚ
ਜੋ ਹੁੰਦੀ ਹੈ ਇੱਕ ਦੂਜੇ ਨੂੰ
ਘੁੱਟ-ਘੁੱਟ ਕੇ
ਜੱਫੀਆ ਪਾਉਣ ਦੀ ,
ਇੱਕ ਦੂਜੇ ਦਾ ਦਰਦ ਵੰਡਾਉਣ ਲਈ !
ਪਰ ਇਹ ਖਿੱਚ
ਕਿਸੇ ਸਬਰ ਦੇ ਬੰਨ ਵਾੰਗੂ
ਟੁੱਟ ਜਾਦੀਂ ਹੈ
ਜਦੋ
ਸਿਪਾਹੀ ਡਾਗਾਂ ਲਿਆਉਦੇਂ ਨੇ
ਇਕੱਠੀ ਹੋਈ
ਭੀੜ ਨੂੰ ਖਿਡਾਉਣ ਲਈ !

(sukhdeep gill is an exciting youngster from moga city of punjab, doing a PG course in computers...his passion though is poetry...sukhdeep gill can be reached at
98149-73793 ) the above poem is how a powerful authority prevents two eharts from meeting.)

1 comment:

Unknown said...

kamaal da likhya sukh veeer
sanu maan ta tere te